SBS Punjabi - ਐਸ ਬੀ ਐਸ ਪੰਜਾਬੀ artwork

SBS Punjabi - ਐਸ ਬੀ ਐਸ ਪੰਜਾਬੀ

4,075 episodes - Punjabi - Latest episode: 14 days ago - ★★★★★ - 9 ratings

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

News
Homepage Apple Podcasts Google Podcasts Overcast Castro Pocket Casts RSS feed

Episodes

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 12 ਅਪ੍ਰੈਲ, 2024

April 12, 2024 06:06 - 2 minutes - 2.43 MB

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

ਪੰਜਾਬੀ ਡਾਇਆਸਪੋਰਾ: ਬ੍ਰਿਟਿਸ਼ ਕੋਲੰਬਿਆ ਦੇ ਚਾਰ ਪੰਜਾਬੀਆਂ ਨੂੰ ਮਿਲਿਆ '30 ਅੰਡਰ 30' ਸਨਮਾਨ

April 12, 2024 04:50 - 8 minutes - 7.63 MB

ਸਮਾਜ ਦੇ ਵੱਖ-ਵੱਖ ਕਿੱਤਿਆਂ ਅਤੇ ਭਾਈਚਾਰੇ ਪ੍ਰਤੀ ਕੀਤੇ ਜਾਣ ਵਾਲੇ ਸੇਵਾ ਕਾਰਜਾਂ ਵਿੱਚ ਨਾਮਣਾ ਖੱਟਣ ਵਾਲੇ, ਬ੍ਰਿਟਿਸ਼ ਕੋਲੰਬੀਆ ਦੇ ਚਾਰ ਪੰਜਾਬੀ ਨੌਜਾਵਾਨਾਂ ਨੂੰ '30 ਅੰਡਰ 30' ਨਾਮੀ ਵੱਕਾਰੀ ਸਨਮਾਨ ਦੇਣ ਲਈ ਚੁਣਿਆ ਗਿਆ ਹੈ। ਇਸ ਬਾਰੇ ਵਿਸਥਾਰਤ ਜਾਣਕਾਰੀ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਹੋਰ ਅਹਿਮ ਖਬਰਾਂ ਨਾਲ ਜੁੜਨ ਲਈ ਸੁਣੋ ਐਸ ਬੀ ਐਸ ਪੰਜਾਬੀ ਦਾ ਲੜੀਵਾਰ ਪੰਜਾਬੀ ਡਾਇਸਪੋਰਾ।

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 11 ਅਪ੍ਰੈਲ, 2024

April 11, 2024 07:27 - 4 minutes - 3.77 MB

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

ਖਰਾਬ ਮੌਸਮ ਨਾਲ ਨਜਿੱਠਣ ਲਈ ਭਾਰਤੀ ਕਿਸਾਨ ਕਰ ਰਹੇ ਹਨ ਕੁਦਰਤੀ ਖੇਤੀ ਵਿਧੀਆਂ ਵੱਲ ਰੁਖ

April 11, 2024 05:38 - 6 minutes - 6.74 MB

ਭਾਰਤ ਵਿੱਚ ਕਿਸਾਨ ਆਪਣੀਆਂ ਫਸਲਾਂ ਨੂੰ ਖ਼ਰਾਬ ਮੌਸਮ ਖਿਲਾਫ ਲੜਨ ਦੇ ਯੋਗ ਬਣਾਉਣ ਲਈ ਕੁਦਰਤੀ ਖੇਤੀ ਅਭਿਆਸਾਂ ਨੂੰ ਅਪਣਾ ਰਹੇ ਹਨ। ਉਹਨਾਂ ਦਾ ਮੰਨਣਾ ਹੈ ਕਿ ਨਕਲੀ ਰਸਾਇਣਾਂ ਦੀ ਬਜਾਏ ਜੈਵਿਕ ਖਾਦਾਂ ਦੀ ਵਰਤੋਂ ਕਰਨ ਨਾਲ ਪੌਦਿਆਂ ਨੂੰ ਤੂਫਾਨ, ਹੜ੍ਹ ਅਤੇ ਖੁਸ਼ਕ ਮੌਸਮ ਤੋਂ ਬਚਣ ਵਿੱਚ ਮਦਦ ਮਿਲਦੀ ਹੈ।

ਬਾਲੀਵੁੱਡ ਗੱਪ-ਸ਼ੱਪ: ਛੋਟੀ ਉਮਰ 'ਚ ਹੀ ਮਾਪਿਆਂ ਤੋਂ ਦੂਰ ਹੋ ਗਏ ਸਨ ਪੰਜਾਬੀ ਗਾਇਕ ਅਤੇ ਆਦਾਕਾਰ ਦਿਲਜੀਤ ਦੋਸਾਂਝ

April 11, 2024 05:17 - 8 minutes - 7.69 MB

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਉਮਰ ਮਹਿਜ਼ 11 ਸਾਲਾਂ ਦੀ ਸੀ ਜਦੋਂ ਉਹਨਾਂ ਨੂੰ ਆਪਣਿਆਂ ਮਾਂ-ਬਾਪ ਤੋਂ ਦੂਰ ਲੁਧਿਆਣਾ ਵਿੱਚ ਉਹਨਾਂ ਦੇ ਮਾਮਾ ਦੇ ਘਰ ਭੇਜ ਦਿੱਤਾ ਗਿਆ ਸੀ। ਹਾਲਾਂਕਿ ਦਿਲਜੀਤ ਮੰਨਦੇ ਹਨ ਕਿ ਇਸ ਦੂਰੀ ਨੇ ਉਹਨਾਂ ਦੇ ਰਿਸ਼ਤਿਆਂ ਵਿੱਚ ਹੀ ਨਹੀਂ ਬਲਕਿ ਦਿਲਾਂ ਵਿੱਚ ਵੀ ਦੂਰੀ ਪਾ ਦਿੱਤੀ ਸੀ। ਫਿਲਹਾਲ ਉਹ ਆਪਣੀ ਫ਼ਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਰੰਗਮੰਚ ਦੀਆਂ ਹੋਰ ਖ਼ਬਰਾਂ ਲਈ ਸੁਣੋ ਬਾਲੀਵੁੱਡ ਗੱਪ-ਸ਼ੱਪ...

ਵਿਸਾਖੀ ਮੌਕੇ ਆਸਟ੍ਰੇਲੀਆ 'ਚ ਦਸਤਾਰਾਂ ਸਜਾ ਕੇ ਸਿੰਘਜ਼ ਮੋਟਰਸਾਈਕਲ ਕਲੱਬ ਕਰੇਗਾ ਰਾਈਡ

April 11, 2024 04:48 - 13 minutes - 15 MB

ਆਸਟ੍ਰੇਲੀਆ ਦਾ ਸਿੰਘਜ਼ ਮੋਟਰਸਾਈਕਲ ਕਲੱਬ ਵਿਸਾਖੀ ਦੇ ਤਿਉਹਾਰ ਲਈ ਬਹੁਤ ਉਤਸ਼ਾਹਿਤ ਹੈ ਕਿਉਂਕਿ ਇਸੇ ਹੀ ਦਿਨ 2019 'ਚ ਇਸ ਕਲੱਬ ਦਾ ਵੀ ਜਨਮ ਹੋਇਆ ਸੀ। ਕਲੱਬ ਵਲੋਂ ਵੱਖੋ-ਵੱਖ ਰਾਈਡਾਂ ਰਾਹੀਂ ਘਰੇਲੂ ਹਿੰਸਾ ਅਤੇ ਮਾਨਸਿਕ ਸਿਹਤਯਾਬੀ ਦਾ ਸੰਦੇਸ਼ ਦਿੰਦਿਆਂ ਗੁਰਦੁਆਰੇ ਸਮੇਤ ਚਰਚ, ਮੰਦਿਰ ਅਤੇ ਮਸੀਤਾਂ ਵਿੱਚ ਵੀ ਹਾਜ਼ਰੀ ਲਵਾਈ ਜਾਵੇਗੀ। ਆਸਟ੍ਰੇਲੀਆ ਵਿੱਚ ਤੀਜੀ ਵਾਰ ਕਲੱਬ ਵਲੋਂ ਦਸਤਾਰਾਂ ਸਜਾ ਕੇ ਵਿਸਾਖੀ ਮੌਕੇ 'ਤੇ ਰਾਈਡ ਕੀਤੀ ਜਾਵੇਗੀ।

ਪ੍ਰਵਾਸੀ ਭਾਈਚਾਰਿਆਂ ਵਿੱਚ ਤੈਰਾਕੀ ਨੂੰ ਬਿਹਤਰ ਬਨਾਉਣ ਲਈ ਮੁਫਤ ਸਿਖਲਾਈ

April 10, 2024 06:22 - 6 minutes - 3.42 MB

ਆਸਟ੍ਰੇਲੀਆ ਦੇ ਕੁਝ ਵਿਭਿੰਨ ਭਾਈਚਾਰਿਆਂ ਵਿੱਚ ਮੁਫਤ ਤੈਰਾਕੀ ਸਿਖਾਉਣ ਦੀ ਪੇਸ਼ਕਸ਼ ਵਾਲੀ ਇੱਕ ਪਹਿਲਕਦਮੀ ਵਾਟਰ ਸੇਫਟੀ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦੀ ਹੈ। ਅਜਿਹਾ ਉਦੋਂ ਆਇਆ ਹੈ ਜਦੋਂ ਆਸਟ੍ਰੇਲੀਆ ਦੇ ਪਾਣੀਆਂ ਵਿੱਚ ਡੁੱਬਣ ਵਾਲੇ ਅੰਕੜਿਆਂ ਵਿੱਚ ਪ੍ਰਵਾਸੀਆਂ ਦੀ ਗਿਣਤੀ ਬਹੁਤ ਜਿਆਦਾ ਦੇਖੀ ਜਾ ਰਹੀ ਹੈ।

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 10 ਅਪ੍ਰੈਲ, 2024

April 10, 2024 05:51 - 4 minutes - 2.82 MB

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

ਐਸਬੀਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 9 ਅਪ੍ਰੈਲ, 2024

April 09, 2024 06:01 - 3 minutes - 3.62 MB

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

ਪੰਜਾਬੀ ਡਾਇਰੀ : ਕਾਂਗਰਸ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ, ਮੋਦੀ ਨੇ ਕੱਸਿਆ ਤੰਜ

April 09, 2024 03:44 - 8 minutes - 11.9 MB

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਕਾਂਗਰਸ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਕਾਂਗਰਸ ਦਾ ਚੋਣ ਮਨੋਰਥ ਪੱਤਰ ਨਿਆਂ ਦੇ ਪੰਜ ਥੰਮਾਂ ਅਤੇ ‘ਪੰਜ ਨਿਆਏ’ ਤੇ 25 ਗਾਰੰਟੀਆਂ ’ਤੇ ਆਧਾਰਿਤ ਹੈ।ਜਿਨ੍ਹਾਂ ਵਿੱਚ ਸਿਖਲਾਈ ਦਾ ਕਾਨੂੰਨ, ਐਮਐਸਪੀ ਦੀ ਕਾਨੂੰਨੀ ਗਾਰੰਟੀ, ਰਾਖਵੇਂਕਰਨ ਤੋਂ 50% ਦੀ ਹੱਦ ਹਟਾਉਣ ਲਈ ਸੰਵਿਧਾਨਕ ਸੋਧ, ਦੇਸ਼ ਭਰ ਵਿਚ ਜਾਤੀ ਆਧਾਰਤ ਜਨਗਣਨਾ ਕਰਵਾਉਣ ਅਤੇ ਅਗਨੀਪੱਥਯੋਜਨਾ ਰੱਦ ਕਰਨ ਸਮੇਤ ਹੋਰ ਕਈ ਵਾਅਦੇ ਕੀਤੇ ਗਏ ਹਨ। ਓਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਹ ਚੋਣ ਮਨੋਰਥ ਪੱਤਰ ਜਾਰੀ ਹੋਣ ਮਗਰੋਂ ਕਾਂਗਰਸ ਦੀ ਤੁਲਨਾ ਮੁਸਲਿਮ ਲੀਗ ਨਾਲ ਕੀਤੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰ...

ਫਸਲਾਂ ਨੂੰ ਹਾਨੀਕਾਰਕ ਕੀਟਾਂ ਤੋਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ ‘ਲੇਡੀਬਰਡਜ਼’

April 08, 2024 23:39 - 7 minutes - 2.5 MB

‘ਲੇਡੀਬਰਡਜ਼’ - ਉਹ ਛੋਟੇ, ਧੱਬੇਦਾਰ ਕੀੜੇ, ਜਿਨ੍ਹਾਂ ਨੂੰ ਕੁੱਝ ਲੋਕਾਂ ਵਲੋਂ ਇਹ ਕਹਿ ਕਿ ਬਹੁਤ ਪਸੰਦ ਕੀਤਾ ਜਾਂਦਾ ਹੈ ਕਿ ਉਨ੍ਹਾਂ ਦੇ ਚਮਕੀਲੇ ਰੰਗ ਅਤੇ ਚਮੜੀ 'ਤੇ ਬਣੇ ਛੋਟੇ-ਛੋਟੇ ਬਿੰਦੂ ਚੰਗੀ ਕਿਸਮਤ ਦਾ ਪ੍ਰਤੀਕ ਹੁੰਦੇ ਹਨ। ਹੁਣ, ਇਨ੍ਹਾਂ ਸਾਰੀਆਂ ਗੱਲਾਂ ਤੋਂ ਪਰੇ, ਮਰਡੋਕ ਯੂਨੀਵਰਸਿਟੀ ਦੀ ਨਵੀਂ ਖੋਜ ਤੋਂ ਇਹ ਪਤਾ ਚਲਿਆ ਹੈ ਕਿ ਇਹ ਛੋਟਾ ਕੀੜਾ, ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟਾਂ ਦਾ ਖਾਤਮਾ ਕਰਨ ਵਿੱਚ ਵੀ ਨਵੀਂ ਭੂਮਿਕਾ ਨਿਭਾ ਰਿਹਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ....

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 8 ਅਪ੍ਰੈਲ, 2024

April 08, 2024 06:45 - 3 minutes - 3.44 MB

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Prime Minister applauds Sikh Volunteers Australia's services to the wider community - ਸਿੱਖ ਵਲੰਟੀਅਰਸ ਆਸਟ੍ਰੇਲੀਆ ਦੇ ਕਾਰਜਾਂ ਨੂੰ ਪ੍ਰਧਾਨ ਮੰਤਰੀ ਦੀ ਹੱਲਾਸ਼ੇਰੀ

April 08, 2024 06:16 - 11 minutes - 6.8 MB

Attending the 10th-anniversary event organized by Sikh Volunteers Australia on the occasion of Vaisakhi, Prime Minister Anthony Albanese thanked the Sikh volunteers for their dedicated disaster relief efforts, symbolized by his respectful gesture of wearing a turban. In acknowledgment of the organization's significant achievements, Mr. Albanese pledged comprehensive support for their future initiatives, as emphasized in an exclusive interview with Jaswinder Singh from SVA. - ਸਿੱਖ ਵਲੰਟੀਅਰਸ ਆਸਟ...

ਸਿੱਖ ਵਲੰਟੀਅਰਸ ਆਸਟ੍ਰੇਲੀਆ ਦੇ ਕਾਰਜਾਂ ਨੂੰ ਪ੍ਰਧਾਨ ਮੰਤਰੀ ਦੀ ਹੱਲਾਸ਼ੇਰੀ

April 08, 2024 06:16 - 11 minutes - 6.8 MB

ਸਿੱਖ ਵਲੰਟੀਅਰਸ ਆਸਟ੍ਰੇਲੀਆ ਵੱਲੋਂ ਵਿਸਾਖੀ ਮੌਕੇ ਕਰਵਾਏ ਆਪਣੀ ਚੈਰਿਟੀ ਸੰਸਥਾ ਦੀ 10ਵੀਂ ਵਰ੍ਹੇਗੰਢ ਦੇ ਸਲਾਨਾ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਸੰਸਥਾ ਦੇ ਕੀਤੇ ਕਾਰਜਾਂ ਨੂੰ ਸਰਾਹੁੰਦੇ ਹੋਏ ਸਤਿਕਾਰ ਵਜੋਂ ਦਸਤਾਰ ਸਜਾ ਕੇ ਲੋੜਵੰਦ ਆਸਟ੍ਰੇਲੀਅਨਾਂ ਦੀ ਮਦਦ ਕਰਨ ਦੀ ਵਚਨਬੱਧਤਾ ਲਈ ਸਿੱਖ ਵਲੰਟੀਅਰਾਂ ਦਾ ਧੰਨਵਾਦ ਕੀਤਾ ਹੈ। ਹੋਰ ਵੇਰਵੇ ਲਈ ਸਿੱਖ ਵਲੰਟੀਅਰਸ ਆਸਟ੍ਰੇਲੀਆ ਦੇ ਜਸਵਿੰਦਰ ਸਿੰਘ ਹੋਰਾਂ ਨਾਲ ਇਹ ਖਾਸ ਇੰਟਰਵਿਊ ਸੁਣੋ...

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 5 ਅਪ੍ਰੈਲ, 2024

April 05, 2024 05:10 - 3 minutes - 2.82 MB

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

ਪੂਲ ਵਿੱਚ ਡੁੱਬਣ ਕਾਰਨ ਪਿਓ-ਪੁੱਤਰ ਦੀ ਮੌਤ, ਭਾਈਚਾਰੇ ਵਲੋਂ ਦੁੱਖ ਦਾ ਪ੍ਰਗਟਾਵਾ

April 05, 2024 04:24 - 14 minutes - 5.06 MB

ਗੋਲਡ ਕੋਸਟ ਦੇ ਇੱਕ ਹੋਟਲ ਵਿੱਚ ਦੋ ਸਾਲਾ ਬੱਚੀ ਨੂੰ ਡੁੱਬਣ ਤੋਂ ਬਚਾਉਣ ਲਈ ਪਾਣੀ ‘ਚ ਉਤਰੇ ਪਿਤਾ ਅਤੇ ਦਾਦੇ ਦੀ ਹੋਈ ਮੌਤ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਭਾਈਚਾਰੇ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਫੰਡਰੇਜ਼ਰ ਰਾਹੀਂ ਮਾਲੀ ਮਦਦ ਵੀ ਕੀਤੀ ਜਾ ਰਹੀ ਹੈ।

ਪੰਜਾਬੀ ਡਾਇਸਪੋਰਾ: ਵਿਦੇਸ਼ੀ ਭਾਰਤੀਆਂ ਨੇ ਤੋੜੇ ਰਿਕਾਰਡ, 2023 ਵਿੱਚ ਭੇਜੇ ਭਾਰਤ ਨੂੰ 100 ਬਿਲੀਅਨ ਤੋਂ ਵੀ ਵੱਧ ਡਾਲਰ

April 05, 2024 02:18 - 8 minutes - 7.67 MB

ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਨੇ ਘਰ ਭੇਜੇ ਜਾਣ ਵਾਲੇ ਪੈਸਿਆਂ ਦੇ ਮਾਮਲੇ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਿਕ 2023 ਦੌਰਾਨ 100 ਬਿਲੀਅਨ ਤੋਂ ਵੀ ਵੱਧ ਡਾਲਰ ਭਾਰਤ ਭੇਜੇ ਗਏ ਹਨ, ਜਿਸ ਨਾਲ ਭਾਰਤ ਦੀ ਘਰੇਲੂ ਆਰਥਿਕਤਾ ਨੂੰ ਮਦਦ ਮਿਲੀ ਹੈ। ਇਸ ਖ਼ਬਰ ਦਾ ਪੂਰਾ ਵੇਰਵਾ ਜਾਨਣ ਲਈ, ਅਤੇ ਇਸ ਹਫਤੇ ਦੀਆਂ ਪੰਜਾਬੀ ਡਾਇਸਪੋਰਾ ਖ਼ਬਰਾਂ ਸੁਨਣ ਲਈ ਔਡੀਉ ਬਟਨ ਤੇ ਕਲਿਕ ਕਰੋ …

ਚੇਂਜ ਏਜੰਟਸ: ਪਰਵਾਸੀ ਭਾਈਚਾਰੇ ਲਈ ਰੋਜ਼ਗਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦਾ ਅਨੋਖਾ ਯਤਨ

April 05, 2024 01:39 - 9 minutes - 8.55 MB

ਦੁਨੀਆਂ ਵਿੱਚ ਹੋਣ ਵਾਲੀਆਂ ਘਰੇਲੂ ਲੜਾਈਆਂ ਜਾਂ ਬਾਹਰੀ ਜੰਗਾਂ ਤੋਂ ਪ੍ਰਭਾਵਤ ਹੋ ਕਿ ਬਹੁਤ ਪਰਿਵਾਰ ਘਰੋਂ ਬੇਘਰ ਹੋ ਕੇ ਕਿਸੇ ਹੋਰ ਦੇਸ਼ ਵਿੱਚ ਰਫਿਊਜੀ ਜਾਂ ਪਰਵਾਸੀ ਬਣ ਕੇ ਆਉਣ ਲਈ ਮਜਬੂਰ ਜੋ ਜਾਂਦੇ ਹਨ। ਪਰ ਨਵੇਂ ਦੇਸ਼ ਦੇ ਆਪਣੇ ਤੌਰ ਤਰੀਕੇ ਉਹਨਾਂ ਲਈ ਮੁਸ਼ਕਿਲਾਂ ਪੈਦਾ ਕਰਦੇ ਹਨ। ਸਵੇਤਲਾਨਾ ਖੈਕਿਨਾ ਅਜਿਹੇ ਪਰਵਾਰਾਂ ਨੂੰ ਮੁੜ ਜ਼ਿੰਦਗੀ ਵਸਾਉਣ ਅਤੇ ਰੋਜ਼ਗਾਰ ਲੱਭਣ ਵਿੱਚ ਮਦਦ ਕਰਦੇ ਹਨ। ਅਤੇ ੳਹ ਅਜਿਹਾ ਕਿਸ ਤਰ੍ਹਾਂ ਕਰਦੇ ਹਨ, ਇਹ ਜਾਨਣ ਲਈ ਸੁਣੋ ਇਹ ਚੇਂਜ ਏਜੰਟਸ ਦਾ ਲੜੀਵਾਰ।

ਇੱਕ ਹੋਰ ਪੰਜਾਬ ਦਾ ਅਹਿਸਾਸ ਕਰਵਾ ਗਈਆਂ ਆਸਟ੍ਰੇਲੀਅਨ ਸਿੱਖ ਖੇਡਾਂ : ਡਾ. ਸੁਖਦਰਸ਼ਨ ਸਿੰਘ ਚਹਿਲ

April 05, 2024 01:36 - 12 minutes - 11.2 MB

ਡਾ. ਸੁਖਦਰਸ਼ਨ ਸਿੰਘ ਚਹਿਲ, ਪੰਜਾਬੀ ਖੇਡ ਸਾਹਿਤ ਅਤੇ ਪੱਤਰਕਾਰੀ ਦਾ ਇੱਕ ਜਾਣਿਆ ਪਛਾਣਿਆ ਨਾਮ ਹੈ। ਖੇਡਾਂ ਨੂੰ ਸਮਰਪਿਤ ਡਾ. ਚਹਿਲ ਪਿਛਲੇ ਦਿਨੀਂ ਆਯੋਜਿਤ ਹੋਈਆਂ 36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਨੂੰ ਮਾਨਣ ਲਈ ਵਿਸ਼ੇਸ਼ ਤੌਰ ’ਤੇ ਪੰਜਾਬ ਤੋਂ ਐਡੀਲੇਡ ਪੁੱਜੇ ਸਨ। 2012 ਲੰਡਨ ਓਲੰਪਿਕ, 2010 ਦੀਆਂ ਕਾਮਨਵੈਲਥ ਗੇਮਜ਼, ਹਾਕੀ ਵਰਲਡ ਕੱਪ, ਕਬੱਡੀ ਵਰਲਡ ਕੱਪ ਅਤੇ ਹੋਰ ਵੱਡੇ ਖੇਡ ਸਮਾਗਮ ਕਵਰ ਕਰ ਚੁੱਕੇ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਖੇਡ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਲਟੀ ਸਪੋਰਟਸ ਈਵੈਂਟ ਕਰਵਾਉਣ ਲਈ ਬਹੁਤ ਸਰੋਤਾਂ ਦੀ ਲੋੜ ਹੁੰਦੀ ਹੈ ਅਤੇ ਕਿਸੇ ਦੂਸਰੇ ਮੁਲਕ ਵਿੱਚ ਆ ਕੇ ਅਜਿਹੇ ਸਮਾਗਮ ਕਰਵਾਉਣਾ ਕੋਈ ਸੌ...

ਆਸਟ੍ਰੇਲੀਆ ਦੇ ਕੁੱਝ ਹਿੱਸੇ ਭਿਆਨਕ ਸੋਕੇ ਦਾ ਕਰ ਸਕਦੇ ਹਨ ਸਾਹਮਣਾ

April 04, 2024 22:31 - 7 minutes - 7.45 MB

ਆਸਟ੍ਰੇਲੀਆ ਦਾ ਭਵਿੱਖ ਵਿਚਲਾ ਮਾਡਲ ਇਸ਼ਾਰਾ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਸੋਕੇ ਦੇ ਭਿਆਨਕ ਆਸਾਰ ਦੇਖੇ ਜਾ ਸਕਦੇ ਹਨ, ਜੋ ਕਿ 20 ਸਾਲਾਂ ਤੋਂ ਵੱਧ ਸਮੇਂ ਤੱਕ ਦੇਸ਼ ਨੂੰ ਪ੍ਰਭਾਵਿਤ ਕਰ ਸਕਦੇ ਹਨ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਅਤੇ ‘ਏ.ਆਰ.ਸੀ ਸੈਂਟਰ ਆਫ਼ ਐਕਸੀਲੈਂਸ ਫਾਰ ਕਲਾਈਮੇਟ ਐਕਸਟ੍ਰੀਮਜ਼’ ਦੀ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਇਹ ਸੋਕੇ ਇਤਿਹਾਸ ਦੇ ਪਿਛਲੇ ਅਨੁਭਵਾਂ ਤੋਂ ਭਿਆਨਕ ਹੋ ਸਕਦੇ ਹਨ।

ਆਸਟ੍ਰੇਲੀਆ ਵਿੱਚ ਨਵੀਂ ਫਲੂ ਵੈਕਸੀਨ ਜਾਰੀ

April 04, 2024 06:53 - 4 minutes - 4.65 MB

ਸਾਲ ਦਾ ਫਲੂ ਸੀਜ਼ਨ ਚੱਲ ਰਿਹਾ ਹੈ ਅਤੇ ਅਜਿਹੇ ਵਿੱਚ ਇੱਕ ਨਵਾਂ ਸੈੱਲ-ਅਧਾਰਿਤ ਇਨਫਲੂਐਨਜ਼ਾ ਟੀਕਾ ਜਾਰੀ ਕੀਤਾ ਗਿਆ ਹੈ। ਦਰਅਸਲ ਇਹ 2021 ਤੋਂ ਪ੍ਰਾਈਵੇਟ ਮਾਰਕੀਟ ਵਿੱਚ ਉਪਲਬਧ ਸੀ ਪਰ ਹੁਣ ਇਸਨੂੰ ਜਨਤਕ ਤੌਰ ਉੱਤੇ ਫੰਡ ਪ੍ਰਾਪਤ ਸਿਹਤ ਪ੍ਰਣਾਲੀ ਲਈ ਮੁਹੱਈਆ ਕੀਤਾ ਗਿਆ ਹੈ। ਮਾਹਿਰਾਂ ਮੁਤਾਬਕ ਇਹ ਨਵਾਂ ਫਾਰਮੂਲਾ ਦੁਨੀਆ ਭਰ ਵਿੱਚ ਫੈਲ ਰਹੇ ਫਲੂ ਦੇ ਨਵੇਂ ਰੂਪਾਂ ਨਾਲ ਨਜਿੱਠਣ ਵਿੱਚ ਕਾਰਗ਼ਰ ਹੈ।

ਅਮਰ ਸਿੰਘ ਚਮਕੀਲਾ ਫਿਲਮ ਦਾ ਟਰੇਲਰ ਜਾਰੀ ਕੀਤੇ ਜਾਣ ਸਮੇਂ ਹੰਝੂ ਨਾ ਰੋਕ ਸਕੇ ਦਿਲਜੀਤ ਦੋਸਾਂਝ

April 04, 2024 06:49 - 8 minutes - 7.82 MB

ਹਾਲ ਵਿੱਚ ਹੀ ਫਿਲਮ ਅਮਰ ਸਿੰਘ ਚਮਕੀਲਾ ਦੇ ਨਿਰਦੇਸ਼ਕ ਇਮਤਿਆਜ਼ ਅਲੀ ਵਲੋਂ ਟਰੇਲਰ ਰੀਲੀਜ਼ ਸਮਾਰੋਹ ਰੱਖਿਆ ਗਿਆ ਜਿਸ ਦੌਰਾਨ ਮੁੱਖ ਭੂਮਿਕਾ ਨਿਭਾਉਣ ਵਾਲੇ ਦਿਲਜੀਤ ਦੋਸਾਂਝ ਕਾਫੀ ਭਾਵਨਾਤਮ ਹੋ ਗਏ ਅਤੇ ਸਟੇਜ ਉੱਤੇ ਹੀ ਰੋਂਦੇ ਹੋਏ ਨਜ਼ਰ ਆਏ। ਫਿਲਮੀ ਦੁਨੀਆਂ ਨਾਲ ਜੁੜੀਆਂ ਅਨੇਕਾਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਭਾਈਚਾਰੇ ਨਾਲ ਕੀਤੀਆਂ ਮੁਲਾਕਾਤਾਂ ਦੇ ਕੁੱਝ ਅੰਸ਼

April 04, 2024 06:42 - 20 minutes - 12.4 MB

ਅਗਲੇ ਸਾਲ ਸਿਡਨੀ ਵਿੱਚ ਇਸੇ ਜਾਹੋ-ਜਲਾਲ ਨਾਲ਼ ਫਿਰ ਮਿਲਣ ਦਾ ਵਾਅਦਾ ਕਰਦੀਆਂ ਐਡੀਲੇਡ ਵਿਖੇ ਹੋਈਆਂ 36ਵੀਆਂ ਸਿੱਖ ਖੇਡਾਂ ਸਮਾਪਤ ਹੋ ਗਈਆਂ ਹਨ। ਖੇਡਾਂ ਦੌਰਾਨ ਹਰ ਉਮਰ ਤੇ ਵਰਗ ਦੇ ਖਿਡਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਾਥੀਆਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਧੰਨਵਾਦ ਹੈ ਭਾਈਚਾਰੇ ਦੇ ਉਨ੍ਹਾਂ ਸੁਹਿਰਦ ਸੱਜਣਾਂ ਦਾ ਜਿਹਨਾਂ ਨੇ ਖੇਡ ਮੇਲੇ ਦੌਰਾਨ ਸਮਾਂ ਕੱਢਦੇ ਹੋਏ ਐਸ ਬੀ ਐਸ ਦੀ ਟੀਮ ਨਾਲ ਗੱਲਾਬਾਤਾਂ ਕੀਤੀਆਂ ਅਤੇ ਪ੍ਰੋਗਰਾਮ ਨੂੰ ਹੋਰ ਨਿਖਾਰਨ ਲਈ ਵੱਡਮੁੱਲੇ ਵੀਚਾਰ ਵੀ ਪੇਸ਼ ਕੀਤੇ।

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 4 ਅਪ੍ਰੈਲ, 2024

April 04, 2024 06:18 - 4 minutes - 3.73 MB

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Understanding Australia’s precious water resources and unique climate - ਆਸਟ੍ਰੇਲੀਆ ਦੇ ਬਹੁਮੁੱਲੇ ਜਲ ਸੋਮਿਆਂ ਅਤੇ ਵਿਲੱਖਣ ਮਾਹੌਲ ਨੂੰ ਸਮਝਣਾ

April 04, 2024 00:45 - 10 minutes - 3.7 MB

Australia is the driest of all inhabited continents with considerable variation in rainfall, temperature and weather patterns across its different climate zones. Here's why this vast land boasts one of the planet's most unique climates. - ਆਸਟ੍ਰੇਲੀਆ, ਵਸੋਂ ਵਾਲੇ ਸਾਰੇ ਮਹਾਂਦੀਪਾਂ ਵਿੱਚੋਂ ਸਭ ਤੋਂ ਸੁੱਕਾ ਹੈ, ਜਿਸ ਦੇ ਵੱਖੋ-ਵੱਖਰੇ ਜਲਵਾਯੂ ਖੇਤਰਾਂ ਵਿੱਚ ਸਾਲ-ਦਰ-ਸਾਲ ਵਰਖਾ, ਤਾਪਮਾਨ ਅਤੇ ਮੌਸਮ ਦੇ ਪੈਟਰਨਾਂ ਵਿੱਚ ਕਾਫ਼ੀ ਭਿੰਨਤਾ ਹੈ। ਇੱਥੇ ਇਹ ਦੱਸਿਆ ਗਿਆ ਹੈ ਕਿ ਇਹ ਵਿਸ਼ਾਲ ਧਰਤੀ, ਗ੍ਰਹਿ ਦੇ ਸਭ ਤੋਂ ਵਿਲੱਖਣ ਮਾਹੌਲ ਵਿੱਚੋਂ ਇੱਕ ਹੋਣ ਦਾ ਮਾਣ ਕਿਉਂ ...

ਜਿਆਦਾ ਸਮਾਂ ਸਕ੍ਰੀਨ ਦੇਖਣ ਨਾਲ ਪੈਂਦਾ ਹੈ ਅੱਖਾਂ ’ਤੇ ਤਣਾਅ

April 03, 2024 07:08 - 3 minutes - 8.88 MB

ਕੰਮ ਅਤੇ ਖੇਡ ਦੇ ਲਈ ਡਿਜੀਟਲ ਸਕਰੀਨ ਦੇਖਣਾ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣਦਾ ਜਾ ਰਿਹਾ ਹੈ। ਜਿਆਦਾ ਸਮਾਂ ਸਕ੍ਰੀਨ ’ਤੇ ਬਿਤਾਉਣ ਨਾਲ ਅੱਖਾਂ ’ਤੇ ਪੈ ਰਿਹਾ ਤਣਾਅ ਇਕ ਵੱਧਦੀ ਹੋਈ ਸਮੱਸਿਆ ਹੈ ਪਰ ਇਸ ਦੇ ਨਤੀਜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਨੀਲੀ ਰੌਸ਼ਨੀ ਇਸ ਸਮੱਸਿਆ ਦਾ ਕਾਰਨ ਨਹੀਂ ਹੈ ਅਤੇ ਨਾ ਹੀ ਇਸ ਨੀਲੀ ਰੌਸ਼ਨੀ ਨੂੰ ਰੋਕਣ ਵਾਲੇ ਵਸੀਲੇ ਇਸ ਦਾ ਕੋਈ ਹੱਲ ਹਨ। ਹੋਰ ਵੇਰਵੇ ਲਈ ਸੁਣੋ ਆਡੀਓ ਰਿਪੋਰਟ…

ਪਾਕਿਸਤਾਨ ਡਾਇਰੀ : ਟਿਕ-ਟੌਕ ਨੇ 1 ਕਰੋੜ 85 ਲੱਖ ਤੋਂ ਵੱਧ ਵੀਡੀਓਜ਼ ਕੀਤੀਆਂ ਡਿਲੀਟ

April 03, 2024 05:12 - 7 minutes - 6.78 MB

ਵੀਡੀਓ ਸ਼ੇਅਰਿੰਗ ਸੋਸ਼ਲ ਮੀਡੀਆ ਪਲੇਟਫਾਰਮ ਟਿਕ-ਟੌਕ ਨੇ ਪਾਕਿਸਤਾਨੀ ਟਿਕਟੌਕਰਜ਼ ਦੀਆਂ 1 ਕਰੋੜ 85 ਲੱਖ ਤੋਂ ਵੱਧ ਵੀਡੀਓਜ਼ ਡਿਲੀਟ ਕਰ ਦਿੱਤੀਆਂ ਹਨ। ਟਿਕ-ਟੌਕ ਵਲੋਂ ਜਾਰੀ ਕੀਤੇ ਅੰਕੜੇ ਮੁਤਾਬਿਕ ਇਹ ਵੀਡੀਓਜ਼ ਅਕਤੂਬਰ ਤੋਂ ਦਸੰਬਰ 2023 ਤੱਕ ਡਿਲੀਟ ਕੀਤੀਆਂ ਹਨ। ਇਹ ਵੀਡੀਓਜ਼ ਕਮਿਊਨਿਟੀ ਗਾਈਡਲਾਈਨਜ਼ ਦੇ ਖਿਲਾਫ ਸਨ। ਯਾਦ ਰਹੇ ਕਿ ਟਿਕ-ਟੌਕ ਵਲੋਂ ਦਿਸੰਬਰ ਦੇ ਆਖਰੀ 3 ਮਹੀਨਿਆਂ ਲਈ ਕਮਿਊਨਿਟੀ ਗਾਈਡਲਾਈਨਜ਼ ਲਾਗੂ ਕੀਤੀਆਂ ਗਈਆਂ ਸਨ। ਡਿਲੀਟ ਕੀਤੀਆਂ ਗਈਆਂ ਇਹ ਵੀਡੀਓਜ਼ ਪਾਕਿਸਤਾਨ ਦੀਆਂ ਕੁੱਲ ਵੀਡੀਓਜ਼ ਦਾ ਇੱਕ ਫੀਸਦ ਬਣਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ.....

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 3 ਅਪ੍ਰੈਲ, 2024

April 03, 2024 05:05 - 4 minutes - 2.68 MB

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

'Sikh Games in Adelaide concluded with resounding success injecting millions into Australian economy', say organisers - ਐਡੀਲੇਡ ਵਿਖੇ ਸੰਪੰਨ ਹੋਈਆਂ 36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਲੇਖਾ ਜੋਖਾ

April 02, 2024 06:10 - 14 minutes - 8.36 MB

The latest edition of Australian Sikh Games held in Adelaide from March 29 to 31, has been hailed as a monumental achievement with organisers expressing gratitude to volunteers and cleaning services for their tireless efforts in ensuring a seamless post-event cleanup. - ਐਡੀਲੇਡ ਵਿਖੇ 29 ਤੋਂ 31 ਮਾਰਚ ਦਰਮਿਆਨ ਹੋਈਆਂ ਸਲਾਨਾ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਜਿੱਥੇ ਸ਼ਹਿਰ 'ਚ ਰਿਕਾਰਡ ਤੋੜ ਇਕੱਠ ਦੇਖਣ ਨੂੰ ਮਿਲਿਆ ਉੱਥੇ ਨਾਲ ਹੀ ਕਈ ਨਿਵੇਕਲੇ ਉਪਰਾਲੇ ਵੀ ਸਾਹਮਣੇ ਆਏ। ਜਿਹਨਾਂ ਵਿੱਚ ਮੁੱਖ ਤੌਰ ਤੇ ਪੰਜਾਬ ਵਰਗਾ ਪਿੰਡ ਸਿਰਜਿਆ ਜਾਣਾ, ਕਲਚਰਲ ਪ੍ਰੋਗ...

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 2 ਅਪ੍ਰੈਲ, 2024

April 02, 2024 04:55 - 4 minutes - 3.94 MB

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

ਪੰਜਾਬੀ ਡਾਇਰੀ : ਲੋਕ ਸਭਾ ਚੋਣਾ ਲਈ ਕਾਂਗਰਸ-ਆਪ ਗੱਠਜੋੜ ’ਤੇ ਲੱਗੀ ਬਰੇਕ

April 02, 2024 02:24 - 8 minutes - 16.3 MB

ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗੱਠਜੋੜ ਹੋਣ ’ਤੇ ਮੁੜ ਵਿਚਾਰ ਹੋਣ ਦੀ ਚਰਚਾ ਨੂੰ ਬਰੇਕ ਲੱਗ ਗਈ ਹੈ। ਐਤਵਾਰ ਨੂੰ ਦਿੱਲੀ ਵਿੱਚ ‘ਇੰਡੀਆ ਬਲਾਕ’ ਦੀ ਰੈਲੀ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਇਕੱਠੇ ਹੋ ਕੇ ਚੋਣਾਂ ਲੜਨ ਦੇ ਦਿੱਤੇ ਮਸ਼ਵਰੇ ਤੋਂ ਪੰਜਾਬ ਵਿੱਚ ‘ਆਪ’ ਤੇ ਕਾਂਗਰਸ ਵਿਚਾਲੇ ਗੱਠਜੋੜ ਹੋਣ ਦੀ ਸੰਭਾਵਨਾ ਪੈਦਾ ਹੋਣ ’ਤੇ ਚਰਚੇ ਜ਼ੋਰ ਫੜ ਗਏ ਸਨ। ਪਰ ਅਹਿਮ ਸੂਤਰਾਂ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਰੈਲੀ ਤੋਂ ਬਾਅਦ ਪਾਰਟੀ ਅੰਦਰ ਇਹ ਸਾਫ਼ ਕਰ ਦਿੱਤਾ ਹੈ ਕਿ ‘ਆਪ’ ਪੰਜਾਬ ਵਿੱਚ ਇਕੱਲੇ ਚੋਣਾਂ ਲੜੇਗੀ ਅਤੇ ਇਸ ਫ਼ੈਸਲੇ ’ਤੇ ਮੁੜ ਵਿਚਾਰ ਹ...

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 1 ਅਪ੍ਰੈਲ, 2024

April 01, 2024 04:15 - 4 minutes - 3.8 MB

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

ਸੋਸ਼ਲ ਮੀਡੀਆ ਕੰਪਨੀਆਂ ਨੂੰ ਨਫ਼ਰਤ ਭਰੇ ਵਿਚਾਰਾਂ ‘ਤੇ ਰੋਕ ਲਗਾਉਣ ਲਈ ਹਿਦਾਇਤ ਜਾਰੀ

March 28, 2024 06:41 - 8 minutes - 8.6 MB

ਆਸਟ੍ਰੇਲੀਆ ਦੇ ਔਨਲਾਈਨ ਰੈਗੂਲੇਟਰ ਦੁਆਰਾ ਛੇ ਸੋਸ਼ਲ ਮੀਡੀਆ ਦਿੱਗਜਾਂ ਨੂੰ ਅੱਤਵਾਦ ਅਤੇ ਹਿੰਸਕ ਭਰੀ ਨੁਕਸਾਨਦੇਹੀ ਵਿਚਾਰਾਂ ਵਾਲੀ ਸਮੱਗਰੀ ਦੇ ਪ੍ਰਸਾਰ ਉੱਤੇ ਰੋਕ ਲਗਾਉਣ ਲਈ ਆਪਣੀ ਰਣਨੀਤੀ ਦੀ ਰੂਪ ਰੇਖਾ ਬਣਾਉਣ ਲਈ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ। ਮੈਟਾ, ਗੂਗਲ, ਐਕਸ, ਟੈਲੀਗ੍ਰਾਮ, ਵਟਸਐਪ ਅਤੇ ਰੈਡਿਟ ਨੂੰ 49 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਜਿਸ ਦੌਰਾਨ ਉਹਨਾਂ ਨੂੰ ਦੱਸਣਾ ਪਵੇਗਾ ਕਿ ਉਹ ਨਫ਼ਰਤ ਭਰੀ ਸਮੱਗਰੀ ਨੂੰ ਰੋਕਣ ਲਈ ਕੀ ਕਦਮ ਚੁੱਕ ਰਹੇ ਹਨ। ਜੇਕਰ ਇਹ ਕੰਪਨੀਆਂ 49 ਦਿਨਾਂ ਵਿੱਚ ਜਵਾਬ ਨਹੀਂ ਦਿੰਦੀਆਂ ਤਾਂ ਉਹਨਾਂ ਨੂੰ ਲੱਖਾਂ ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਵਿਰੋਧੀ ਧਿਰ ਨੇ ਧਾਰਮਿਕ ਵਿਤਕਰੇ ਦੇ ਪ੍ਰਸਤਾਵਾਂ ਦੇ ਵੇਰਵੇ ਮੰਗੇ

March 28, 2024 06:37 - 4 minutes - 4.89 MB

ਅਲਬਨੀਜ਼ੀ ਸਰਕਾਰ ਨੇ ਧਾਰਮਿਕ ਭੇਦਭਾਵ ਕਾਨੂੰਨਾਂ ਵਿੱਚ ਸੁਧਾਰ ਕਰਨ ਲਈ ਦੋ ਬਿੱਲਾਂ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇੰਨ੍ਹਾਂ ਬਿੱਲਾਂ ਦਾ ਉਦੇਸ਼ ਵਿਤਕਰੇ ਨੂੰ ਰੋਕਣ ਦੇ ਨਾਲ-ਨਾਲ ਸਕੂਲਾਂ ਅੰਦਰ ਰੁਜ਼ਗਾਰ ਵਿੱਚ ਭਰੋਸਾ ਬਣਾਏ ਰੱਖਣ ਵਿੱਚ ਸਹਾਇਤਾ ਕਰਨਾ ਹੈ। ਲੇਬਰ ਵੱਲੋਂ ਦੋ-ਪੱਖੀ ਸਮਰਥਨ ਦੀ ਮੰਗ ਕਰਨ ਦੇ ਬਾਵਜੂਦ ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਨੇ ਲੇਬਰ ਦੀ ਕੋਸ਼ਿਸ਼ ਦੀ ਅਲੋਚਨਾ ਕੀਤੀ ਹੈ।

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 28 ਮਾਰਚ, 2024

March 28, 2024 06:31 - 3 minutes - 3.64 MB

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

ਦਿਲਜੀਤ ਦੋਸਾਂਝ ਨੇ ਅਮਰੀਕਨ ਰੈਪਰ ਸਵੀਟੀ ਨਾਲ ਫਿਲਮਾਇਆ ਨਵਾਂ ਗਾਣਾ

March 28, 2024 06:21 - 8 minutes - 7.47 MB

ਇੱਕ ਸਫਲ ਅਭਿਨੇਤਾ ਅਤੇ ਸੰਗੀਤਕਾਰ ਵਜੋਂ ਆਪਣੀ ਧਾਕ ਜਮਾ ਚੁੱਕੇ, ਗਾਇਕ ਦਿਲਜੀਤ ਦੋਸਾਂਝ ਵਲੋਂ ਇੱਕ ਹੋਰ ਪਹਿਲ ਕਰਦੇ ਹੋਏ ਅਮਰੀਕੀ ਰੈਪਰ ਸਵੀਟੀ ਨਾਲ 'ਖੁੱਤੀ' ਨਾਮਕ ਨਵਾਂ ਗਾਣਾ ਫਿਲਮਾਇਆ ਗਿਆ ਹੈ ਜਿਸ ਨੂੰ ਉਹਨਾਂ ਦੇ ਚਾਹੁਣ ਵਾਲਿਆਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਬਾਰੇ ਅਤੇ ਫਿਲਮੀ ਦੁਨਿਆਂ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਖਬਰਾਂ ਜਾਨਣ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....

Australian Easter: Exploring social and cultural traditions beyond religion - ਆਸਟ੍ਰੇਲੀਅਨ ਈਸਟਰ: ਧਰਮ ਦੇ ਨਾਲ ਨਾਲ ਸਮਾਜਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਦੀ ਵੀ ਪੜਚੋਲ

March 28, 2024 06:14 - 8 minutes - 8.49 MB

Easter holds great significance for Christians. Yet, for those of different faiths or non-religious backgrounds, it presents a chance to relish a four-day weekend, partake in family and social gatherings, engage in outdoor activities, and attend events where children take centre stage. Here's your essential guide to celebrating Easter in Australia. - ਈਸਟਰ, ਈਸਾਈਆਂ ਲਈ ਬਹੁਤ ਮਹੱਤਵ ਰੱਖਦਾ ਹੈ। ਫਿਰ ਵੀ ਵੱਖੋ-ਵੱਖ ਵਿਸ਼ਵਾਸਾਂ ਜਾਂ ਗੈਰ-ਧਾਰਮਿਕ ਪਿਛੋਕੜ ਵਾਲੇ ਲੋਕਾਂ ਲਈ, ਇਹ ਚਾਰ-ਦਿਨ ਵੀਕਐਂਡ ਦਾ ਅਨੰਦ ਲੈਣ, ਪਰਿਵਾਰਕ ਅਤੇ ਸ...

ਆਸਟ੍ਰੇਲੀਅਨ ਐਨਰਜੀ ਰੈਗੂਲੇਟਰ ਵਲੋਂ ਬਿਜਲੀ ਖਪਤਕਾਰਾਂ ਲਈ ਰਾਹਤ ਦਾ ਐਲਾਨ

March 28, 2024 00:19 - 7 minutes - 6.61 MB

ਆਸਟ੍ਰੇਲੀਅਨ ਐਨਰਜੀ ਰੈਗੂਲੇਟਰ ਵਲੋਂ ਕੀਤੇ ਐਲਾਨ ਮੁਤਾਬਿਕ ਬਹੁਤ ਸਾਰੇ ਲੋਕਾਂ ਨੂੰ ਆਪਣੇ ਬਿਜਲੀ ਬਿੱਲ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਫਿਲਹਾਲ ਇਹ ਐਲਾਨ ਸਿਰਫ਼ ਇੱਕ ਖਰੜਾ ਹੀ ਹੈ, ਅਤੇ ਇਸ ਅੰਤਮ ਫੈਸਲਾ ਮਈ ਵਿੱਚ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਜਾਣਾ ਹੈ। ਇਸ ਨੂੰ ਜੁਲਾਈ ਤੋਂ ਊਰਜਾ ਬਿੱਲਾਂ 'ਤੇ ਲਾਗੂ ਕੀਤਾ ਜਾਵੇਗਾ। ਦੋ ਸਾਲਾਂ ਦਰਮਿਆਨ ਬਿਜਲੀ ਦੀਆਂ ਕੀਮਤਾਂ ਵਿੱਚ 40% ਤੱਕ ਦਾ ਵਾਧਾ ਹੋਣ ਕਾਰਨ ਰਹਿਣ-ਸਹਿਣ ਦੇ ਖਰਚਿਆਂ ਦੀ ਪ੍ਰੇਸ਼ਾਨੀ ਵਿਚਕਾਰ ਇਹ ਐਲਾਨ ਬਹੁਤ ਸਾਰੇ ਆਸਟ੍ਰੇਲੀਆਈ ਲੋਕਾਂ ਲਈ ਲੋੜੀਂਦੀ ਰਾਹਤ ਲੈ ਕੇ ਆਇਆ ਹੈ। ਹੋਰ ਵੇਰਵੇ ਲਈ ਸੁਣੋ ਆਡੀਓ ਰਿਪੋਰਟ

ਆਸਟ੍ਰੇਲੀਆ ਵਿੱਚ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦਾ ਪ੍ਰਵਾਸੀਆਂ ਦੀ ਕਮਾਈ ਉੱਤੇ ਸਿੱਧਾ ਪ੍ਰਭਾਵ

March 27, 2024 06:17 - 8 minutes - 6.83 MB

ਹੁਨਰਮੰਦ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਆਮਦ ਸਮੇਂ ਇੱਕ ਢੁੱਕਵੀਂ ਨੌਕਰੀ ਹਾਸਲ ਕਰਨ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਉੱਤੇ ਇੱਕ ਨਵੀਂ ਖੋਜ ਕੀਤੀ ਗਈ ਹੈ। ਆਸਟ੍ਰੇਲੀਆ ਦੀ ਆਰਥਿਕ ਵਿਕਾਸ ਕਮੇਟੀ ਦੀ 13 ਮਾਰਚ ਨੂੰ ਜਾਰੀ ਹੋਈ ਰਿਪੋਰਟ ਦਰਸਾਉਂਦੀ ਹੈ ਕਿ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਘੱਟ ਹੋਣ ਕਾਰਨ ਪ੍ਰਵਾਸੀਆਂ ਨੂੰ ਤਨਖਾਹਾਂ ਵੀ ਘੱਟ ਮਿਲੀਆਂ ਹਨ। ਖੋਜ ਦੌਰਾਨ ਸਾਹਮਣੇ ਆਇਆ ਕਿ ਆਸਟ੍ਰੇਲੀਆ ਵਿੱਚ ਛੇ ਸਾਲਾਂ ਤੱਕ ਰਹਿਣ ਵਾਲੇ ਪ੍ਰਵਾਸੀਆਂ ਨੇ ਇੱਥੇ ਜੰਮੇ ਕਾਮਿਆਂ ਨਾਲੋਂ 10 ਫੀਸਦ ਘੱਟ ਕਮਾਈ ਕੀਤੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ।

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 27 ਮਾਰਚ, 2024

March 27, 2024 03:51 - 4 minutes - 5.75 MB

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

ਪਾਕਿਸਤਾਨ ਡਾਇਰੀ : ਅਫ਼ਗ਼ਾਨ ਨਾਗਰਿਕਾਂ ਨੂੰ ਵਾਪਸ ਵਤਨ ਭੇਜਣ ਦੀਆਂ ਤਿਆਰੀਆਂ ਸ਼ੁਰੂ

March 27, 2024 00:36 - 7 minutes - 7.07 MB

ਪਾਕਿਸਤਾਨ ਨੇ ਲਗਭਗ 10 ਲੱਖ ਦਸਤਾਵੇਜ਼ੀ ਅਫ਼ਗ਼ਾਨ ਨਾਗਰਿਕਾਂ ਨੂੰ ਮੁੜ ਅਫਗਾਨਿਸਤਾਨ ਭੇਜਣ ਲਈ ਵਾਪਸੀ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਸਬੰਧੀ ਤਿਆਰੀਆਂ ਆਰੰਭ ਦਿੱਤੀਆਂ ਹਨ। ਜ਼ਿਲ੍ਹਾ ਅਧਿਕਾਰੀਆਂ ਅਤੇ ਪੁਲਿਸ ਨੂੰ ਦੇਸ਼ ਭਰ ਵਿੱਚ ਉਨ੍ਹਾਂ ਦੇ ਠਿਕਾਣਿਆਂ ਦਾ ਪਤਾ ਲਗਾਉਣ ਅਤੇ ਡਾਟਾ ਇਕੱਠਾ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ। ਹਾਲਾਂਕਿ ਸਰਕਾਰ ਵਲੋਂ ਅਜੇ ਤੱਕ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਉਮੀਦ ਹੈ ਕਿ ਅਫ਼ਗ਼ਾਨ ਨਾਗਰਿਕ ਕਾਰਡ ਧਾਰਕਾਂ ਨੂੰ ਵਾਪਸ ਭੇਜਣ ਦੀ ਮੁਹਿੰਮ ਗਰਮੀਆਂ ਦੇ ਮੌਸਮ ਤੋਂ ਸ਼ੁਰੂ ਹੋ ਸਕਦੀ ਹੈ। ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 26 ਮਾਰਚ, 2024

March 26, 2024 06:25 - 4 minutes - 3.95 MB

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

'ਮਾਣ ਵਾਲੀ ਗੱਲ': ਹਸਰਤ ਗਿੱਲ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਵਿੱਚ ਆਪਣਾ ਲੋਹਾ ਮਨਵਾਉਣ ਲਈ ਤਿਆਰ

March 26, 2024 05:53 - 11 minutes - 15.6 MB

ਮੈਲਬਰਨ ਦੀ ਪ੍ਰਤਿਭਾਸ਼ਾਲੀ ਕ੍ਰਿਕੇਟ ਖਿਡਾਰਨ ਹਸਰਤ ਗਿੱਲ ਨੂੰ ਆਸਟ੍ਰੇਲੀਆਈ ਮਹਿਲਾ ਅੰਡਰ-19 ਟੀਮ ਲਈ ਚੁਣਿਆ ਗਿਆ ਹੈ ਅਤੇ ਇਸ ਸਮੇਂ ਉਹ ਆਪਣੇ ਪਲੇਠੇ ਅੰਤਰਾਸ਼ਟਰੀ ਟੂਰਨਾਮੈਂਟ ਲਈ ਸ਼੍ਰੀਲੰਕਾ ਦੇ ਦੌਰੇ 'ਤੇ ਹੈ। ਜਿੱਥੇ ਇਹ 18 ਸਾਲਾ ਆਲ-ਰਾਉਂਡਰ ਪੰਜਾਬਣ ਆਪਣੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੇ ਜੌਹਰ ਵਿਖਾਏਗੀ, ਉੱਥੇ ਇਸ ਪ੍ਰਾਪਤੀ ਰਾਹੀਂ ਹਸਰਤ ਦਾ ਆਸਟ੍ਰੇਲੀਆ ਦੀ ਰਾਸ਼ਟਰੀ ਕ੍ਰਿਕੇਟ ਟੀਮ ਵਿੱਚ ਪੈਰ ਧਰਨ ਦਾ ਸੁਪਨਾ ਵੀ ਸਾਕਾਰ ਹੋਇਆ ਹੈ। ਵਿਕਟੋਰੀਆ ਦੀ ਅੰਡਰ 15, ਅੰਡਰ 16 ਦੀ ਕਪਤਾਨ ਰਹਿ ਚੁੱਕੀ ਹਸਰਤ ਤੋਂ ਖੇਡ ਪ੍ਰੇਮੀਆਂ ਨੂੰ ਕਾਫੀ ਉਮੀਦਾਂ ਹਨ।

ਪੰਜਾਬੀ ਡਾਇਰੀ : ਗ੍ਰਿਫਤਾਰ ਕੇਜਰੀਵਾਲ ਦੇ ਹੱਕ ’ਚ ਕਾਂਗਰਸ ਤੇ ਆਪ ਕਰੇਗੀ ਰੈਲੀ

March 25, 2024 22:22 - 8 minutes - 16.2 MB

ਵਿਰੋਧੀ ਧਿਰ ‘ਇੰਡੀਆ’ ਗਠਜੋੜ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੱਕ ‘ਮਹਾ ਰੈਲੀ’ ਕੀਤੀ ਜਾ ਰਹੀ ਹੈ।‘ਇੰਡੀਆ’ ਬਲਾਕ ਦੀ ਸਹਿਯੋਗੀ ਕਾਂਗਰਸ ਅਤੇ ‘ਆਪ’ ਨੇ ਦੇਸ਼ ਦੇ ਹਿੱਤਾਂ ਅਤੇ ਲੋਕਤੰਤਰ ਬਚਾਉਣ ਲਈ ਸਾਂਝੇ ਤੌਰ ’ਤੇ ਰੈਲੀ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਤੋਂ ਇਸ ਰੈਲੀ ਵਿਚ 25 ਹਜ਼ਾਰ ਤੋਂ ਵੱਧ ਲੋਕਾਂ ਦੀ ਸ਼ਾਮੂਲੀਅਤ ਕਰਵਾਉਣ ਦਾ ਪ੍ਰੋਗਰਾਮ ਹੈ। ਜ਼ਿਕਰਯੋਗ ਹੈ ਕਿ ਦਿੱਲੀ ਆਬਕਾਰੀ ਨੀਤੀ 'ਚ ਕਥਿਤ ਘਪਲੇ ਦੇ ਮਨੀ ਲਾਂਡਰਿੰਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ (21 ਮਾਰਚ) ਨੂੰ ਮੁੱਖ ਮੰਤਰੀ ਅਰਵਿੰਦ...

'ਪਿੰਕ ਸਾੜੀ' ਸੰਸਥਾ ਵਲੋਂ ਨਾ ਸਿਰਫ ਮਰੀਜ਼ਾਂ ਬਲਿਕ ਦੇਖਭਾਲ ਕਰਨ ਵਾਲਿਆਂ ਦੀ ਵੀ ਮੱਦਦ ਕਰਨ ਦਾ ਉਪਰਾਲਾ

March 25, 2024 22:20 - 12 minutes - 7.14 MB

ਗੈਰ ਮੁਨਾਫਾਕਾਰੀ ਸੰਸਥਾ 'ਪਿੰਕ ਸਾੜੀ' ਵਲੋਂ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਾਲੇ ਉਪਰਾਲਿਆਂ ਤਹਿਤ ਜਿੱਥੇ ਕੈਂਸਰ ਦੀ ਰੋਕਥਾਮ ਲਈ ਸਰਕਾਰ ਵਲੋਂ ਪ੍ਰਦਾਨ ਕੀਤੇ ਜਾਣ ਵਾਲੇ ਟੈਸਟਾਂ ਬਾਰੇ ਜਾਣਕਾਰੀ ਭਾਈਚਾਰੇ ਤੱਕ ਪਹੁੰਚਾਈ ਜਾਂਦੀ ਹੈ, ਉੱਥੇ ਨਾਲ ਹੀ ਅੰਗਰੇਜ਼ੀ ਘੱਟ ਜਾਨਣ ਵਾਲਿਆਂ ਲਈ ਵੀ ਉਹਨਾਂ ਦੀ ਭਾਸ਼ਾ ਵਿੱਚ ਸੈਮੀਨਾਰ ਅਤੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 25 ਮਾਰਚ, 2024

March 25, 2024 04:55 - 3 minutes - 3.64 MB

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

ਕੰਮ ਵਾਲੀ ਥਾਂ ’ਤੇ ਮੇਕਅੱਪ ਅਤੇ ਪਹਿਰਾਵੇ ਲਈ ਮਾਲਕਾਂ-ਕਰਮਚਾਰੀਆਂ ਦੇ ਅਧਿਕਾਰ

March 25, 2024 02:36 - 7 minutes - 16.4 MB

ਕੀ ਤੁਹਾਡਾ ਮਾਲਕ ਤੁਹਾਨੂੰ ਕੰਮ 'ਤੇ ਮੇਕਅੱਪ ਲਗਾਉਣ ਲਈ ਮਜਬੂਰ ਕਰ ਸਕਦਾ ਹੈ? ਫੈਡਰਲ ਪਾਰਲੀਮੈਂਟ ਦੁਆਰਾ ਕੰਮ ਤੋਂ ਡਿਸਕਨੈਕਟ ਕਰਨ ਦੇ ਅਧਿਕਾਰ ਨੂੰ ਕਾਨੂੰਨ ਬਣਾਉਣ ਤੋਂ ਬਾਅਦ ਇਸ ਸਾਲ ਆਸਟ੍ਰੇਲੀਆ ਵਿੱਚ ਕਰਮਚਾਰੀਆਂ ਦੇ ਅਧਿਕਾਰਾਂ ਬਾਰੇ ਬਹੁਤ ਚਰਚਾ ਹੋਈ ਹੈ। ਜ਼ਿਆਦਾਤਰ ਕੰਮ ਵਾਲੀਆਂ ਥਾਂਵਾਂ 'ਤੇ ਕਿਸੇ ਖਾਸ ਤਰ੍ਹਾਂ ਦਾ ਪਹਿਰਾਵਾ ਹੁੰਦਾ ਹੈ। ਕੁਝ ਪਹਿਰਾਵੇ ਦੂਜਿਆਂ ਦੇ ਮੁਕਾਬਲੇ ਵਧੇਰੇ ਸਖ਼ਤ ਹੁੰਦੇ ਹਨ ਜਿਸ ਵਿੱਚ ਮੇਕਅਪ ਦੀਆਂ ਲੋੜਾਂ, ਜਾਂ ਟੈਟੂ ਬਣਾਉਣ ਅਤੇ ਸਰੀਰ ਵਿੰਨ੍ਹਣ 'ਤੇ ਪਾਬੰਦੀਆਂ ਸ਼ਾਮਲ ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ ...

ਨਿਊ ਸਾਊਥ ਵੇਲਜ਼ ‘ਚ ਐਸਬੈਸਟਸ ਸਬੰਧੀ ਜੁਰਮਾਨੇ ਹੋਣਗੇ ਦੁੱਗਣੇ

March 24, 2024 23:07 - 5 minutes - 4.97 MB

ਨਿਊ ਸਾਊਥ ਵੇਲਜ਼ ਵਿੱਚ ਐਸਬੈਸਟਸ ਨਾਲ ਸਬੰਧਿਤ ਜੁਰਮਾਨੇ ਦੁੱਗਣੇ ਕੀਤੇ ਜਾ ਰਹੇ ਹਨ। ਇੰਨ੍ਹਾਂ ਹੀ ਨਹੀਂ ਰਾਜ ਦੇ ਵਾਤਾਵਰਣ ਰੈਗੂਲੇਟਰ ਦੇ ਨਾਲ ਉਲੰਘਣਾ ਕਰਨ ਵਾਲਿਆਂ ਉੱਤੇ ਮੁਕੱਦਮਾ ਚਲਾਉਣ ਲਈ ਮਜ਼ਬੂਤ ਸ਼ਕਤੀਆਂ ਦੀ ਵਰਤੋਂ ਕੀਤੀ ਜਾਵੇਗੀ। ਇਹ ਫੈਸਲਾ ਦੇਸ਼ ਭਰ ਵਿੱਚ ਵੱਧ ਰਹੇ ਐਸਬੈਸਟਸ ਸਬੰਧੀ ਖੋਜ ਨੂੰ ਦੇਖਦਿਆਂ ਲਿਆ ਗਿਆ ਹੈ।

ਔਸਤ ਆਮਦਨ ਵਾਲੇ ਪਰਿਵਾਰਾਂ ਲਈ ਉਪਲੱਬਧ ਰਿਹਾਇਸ਼ਾਂ ਵਿੱਚੋਂ ਸਿਰਫ 39% ਕਿਰਾਏ ਦੇ ਮਕਾਨ ਹੀ ਕਿਫਾਇਤੀ ਹਨ

March 24, 2024 22:34 - 6 minutes - 6.29 MB

ਨਵੀਂ ਪ੍ਰੋਪਟਰੈਕ ਰੈਂਟਲ ਐਫੋਰਡੈਬਿਲਿਟੀ ਰਿਪੋਰਟ ਮੁਤਾਬਿਕ ਇਸ ਸਮੇਂ ਆਸਟ੍ਰੇਲੀਆ ਪਿਛਲੇ 17 ਸਾਲਾਂ ਵਿਚ ਹੋਏ ਸਭ ਤੋਂ ਬੁਰੇ ਕਿਰਾਏ ਸੰਕਟ ਵਿਚ ਫੱਸਿਆ ਹੋਇਆ ਹੈ ਜਿਸ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ। ਇਸ ਆਡੀਓ ਰਿਪੋਰਟ ਵਿਚ ਅਰਥਸ਼ਾਸਤਰੀ ਐਂਗਸ ਮੋਰ ਇਸ ਸੰਕਟ ਦੇ ਕਈ ਪਹਿਲੂ, ਸਮੱਸਿਆ ਦੇ ਕਾਰਨ ਅਤੇ ਉਹਨਾਂ ਨੂੰ ਹੱਲ ਕਰਨ ਲਈ ਉਪਾਵਾਂ ਦਾ ਜ਼ਿਕਰ ਕਰ ਰਹੇ ਹਨ।

‘ਰਿਹਾਇਸ਼ ਦੀ ਤੰਗੀ’: ਬੇਘਰ ਨੌਜਵਾਨਾਂ ਦੀ ਗਿਣਤੀ ‘ਚ ਵਾਧਾ

March 24, 2024 22:13 - 4 minutes - 4.55 MB

ਸਹਾਇਤਾ ਸੇਵਾਵਾਂ ਦੇ ਇੱਕ ਸਮੂਹ ਵਲੋਂ ਬੇਘਰ ਨੌਜਵਾਨਾਂ ਨੂੰ ਉਪਲਬਧ ਸਹਾਇਤਾ ਨਾ ਮਿਲਣ ਕਾਰਨ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਇੱਕ ਨਵੇਂ ਵਿਸ਼ਲੇਲਸ਼ਣ ਵਿੱਚ ਸਾਹਮਣੇ ਆਇਆ ਹੈ ਕਿ ਹਜ਼ਾਰਾਂ ਲੋਕ ਇਸ ਸਮੇਂ ਸਿਰਫ ਮਦਦ ਦੀ ਅਪੀਲ ਹੀ ਕਰ ਪਾ ਰਹੇ ਹਨ ਕਿਉਂਕਿ ਇਸਦਾ ਆਉਣ ਵਾਲੇ ਲੰਬੇ ਸਮੇਂ ਤੱਕ ਕੋਈ ਹੱਲ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ।

Twitter Mentions

@sbspunjabi 2 Episodes